ਨਵੀਂ ਦਿੱਲੀ, 22 ਅਪਰੈਲ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਦੇ ਕਈ ਹਮਰੁਤਬਾ ਵਾਸ਼ਿੰਗਟਨ ਵਿੱਚ ਫੰਡ-ਆਈਐਮਐਫ ਦੀ ਸਾਲਾਨਾ ਮੀਟਿੰਗ ਤੋਂ ਇਲਾਵਾ ਜੀ-20 ਵਿੱਤ ਮੰਤਰੀਆਂ ਦੀ ਮੀਟਿੰਗ ਵਿੱਚ ਰੂਸੀ ਵਿਦੇਸ਼ ਮੰਤਰੀ ਐਂਟੋਨ ਸਿਲੁਨੋਵ ਦੇ ਭਾਸ਼ਣ ਦੇ ਬਾਈਕਾਟ ਵਿੱਚ ਸ਼ਾਮਲ ਨਹੀਂ ਹੋਏ। ਇਸ ਹਫ਼ਤੇ ਵਾਕਆਊਟ ਦੀ ਸ਼ੁਰੂਆਤ ਅਮਰੀਕੀ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਵੱਲੋਂ ਕੀਤੀ ਗਈ ਸੀ ਅਤੇ ਪੱਛਮੀ ਦੇਸ਼ਾਂ ਦੇ ਉਨ੍ਹਾਂ ਦੇ ਹਮਰੁਤਬਾ ਵੀ ਵਾਕਆਊਟ ਵਿਚ ਸ਼ਾਮਲ ਹੋਏ ਸਨ ਪਰ ਵਿਕਾਸਸ਼ੀਲ ਦੇਸ਼ਾਂ ਦੇ ਵਿੱਤ ਮੰਤਰੀ ਵਾਕਆਊਟ ਵਿਚ ਸ਼ਾਮਲ ਨਹੀਂ ਹੋਏ। ਇਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਇੰਡੋਨੇਸ਼ੀਆ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਸਾਊਦੀ ਅਰਬ ਦੇ ਮੰਤਰੀ ਸ਼ਾਮਲ ਸਨ।