ਨਵੀਂ ਦਿੱਲੀ, 20 ਅਕਤੂਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਅਸਾਮ ਵਿਚ ਦੇਸ਼ ਦੇ ਪਹਿਲੇ ਬਹੁਪੱਖੀ ਰਣਨੀਤਕ ਪਾਰਕ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਦੇ ਆਰਥਿਕ ਵਿਕਾਸ ਵਿਚ ਸਹਾਈ ਸਿੱਧ ਹੋਵੇਗਾ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ’ਤੇ 694 ਕਰੋੜ ਰੁਪਏ ਖਰਚੇ ਜਾਣਗੇ ਤੇ ਕੌਮੀ ਰਾਜਮਾਰਗ ਅਤੇ ਇੰਫਰਾਸਟਰੱਕਚਰ ਵਿਕਾਸ ਨਿਗਮ ਲਿਮਟਿਡ ਵੱਲੋਂ ਜੋਗੀਘੋਪਾ ਵਿਚ 317 ਏਕੜ ਜ਼ਮੀਨ ’ਤੇ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਹ ਪ੍ਰਾਜੈਕਟ 2023 ਤਕ ਮੁਕੰਮਲ ਹੋ ਜਾਵੇਗਾ। ਅਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। -ਪੀਟੀਆਈ