ਪਣਜੀ: ਗੋਆ ਦੇ ਰਾਜਪਾਲ ਪੀ.ਐੱਸ. ਸ੍ਰੀਧਰਨ ਨੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਅੱਜ ਵਿਧਾਇਕ ਗਣੇਸ਼ ਗੋਇੰਕਰ ਨੂੰ ਪ੍ਰੋ-ਟੈੱਮ ਸਪੀਕਰ (ਆਰਜ਼ੀ ਸਪੀਕਰ) ਵਜੋਂ ਸਹੁੰ ਚੁਕਾਈ। ਭਾਜਪਾ ਆਗੂ ਗਾਓਂਕਰ ਸਨਵੋਰਦੇਮ ਤੋਂ ਵਿਧਾਇਕ ਹਨ। ਉਨ੍ਹਾਂ ਨੇ ਕਾਰਜਕਾਰੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਰਾਜ ਭਵਨ ਵਿੱਚ ਸਹੁੰ ਚੁੱਕੀ। ਨਵੇਂ ਮੈਂਬਰਾਂ ਨੂੰ ਸਹੁ ਚੁਕਾਉਣ ਲਈ ਰਾਜਪਾਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ। -ਪੀਟੀਆਈ