ਪੋਰਟ ਬਲੇਅਰ, 29 ਅਕਤੂਬਰ
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਰਾਇਣ ਤੋਂ ਵਿਸ਼ੇਸ਼ ਜਾਂਚ ਟੀਮ ਨੇ ਜਬਰ ਜਨਾਹ ਮਾਮਲੇ ਵਿੱਚ ਸ਼ਨਿਚਰਵਾਰ ਨੂੰ ਮੁੜ ਪੁੱਛਗਿੱਛ ਕੀਤੀ। ਸਿੱਟ ਨੇ ਪੋਰਟ ਬਲੇਅਰ ਵਿੱਚ ਪੁਲੀਸ ਲਾਈਨਜ਼ ਵਿੱਚ ਸਵੇਰੇ 11 ਵਜੇ ਦੇ ਕਰੀਬ ਸੀਨੀਅਰ ਅਧਿਕਾਰੀ ਤੋਂ ਪੁੱਛਗਿੱਛ ਸ਼ੁਰੂ ਕੀਤੀ ਜੋ ਛੇ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਪ੍ਰਦਰਸ਼ਨਕਾਰੀਆਂ ਤੋਂ ਬਚਣ ਲਈ ਨਰਾਇਣ ਨੂੰ ਪਿਛਲੇ ਗੇਟ ਰਾਹੀਂ ਪੁਲੀਸ ਲਾਈਨ ਵਿੱਚ ਲਿਆਂਦਾ ਗਿਆ। ਅੰਡੇਮਾਨ ਅਤੇ ਨਿਕੋਬਾਰ ਪੁਲੀਸ ਦੀ ਸੀਨੀਅਰ ਆਈਪੀਐਸ ਅਧਿਕਾਰੀ ਮੋਨਿਕਾ ਭਾਰਦਵਾਜ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਸ਼ੁੱਕਰਵਾਰ ਨੂੰ ਨਰਾਇਣ ਤੋਂ ਅੱਠ ਘੰਟੇ ਪੁੱਛਗਿੱਛ ਕੀਤੀ ਸੀ। ਨਰਾਇਣ ਨੂੰ ਇੱਥੇ ਨਿੱਜੀ ਰਿਜ਼ੌਰਟ ਵਿੱਚ ਰੱਖਿਆ ਗਿਆ ਹੈ। ਸੀਨੀਅਰ ਅਧਿਕਾਰੀ ਨਰਾਇਣ ਕੋਲਕਾਤਾ ਹਾਈ ਕੋਰਟ ਦੇ ਹੁਕਮਾਂ ਬਾਅਦ ਪੁੱਛਗਿੱਛ ਲਈ ਸਿੱਟ ਅੱਗੇ ਪੇਸ਼ ਹੋਏ ਹਨ। -ਏਜੰਸੀ