ਵਡੋਦਰਾ, 5 ਅਕਤੂਬਰ
ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਸੁਨਸਾਨ ਥਾਂ ’ਤੇ ਦੋ ਅਣਪਛਾਤਿਆਂ ਨੇ ਨਾਬਾਲਗ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ ਜਨਾਹ ਕੀਤਾ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਲੜਕੀ ਦੇ ਪੁਰਸ਼ ਮਿੱਤਰ ਨੂੰ ਬੰਦੀ ਬਣਾ ਲਿਆ ਸੀ। ਇਹ ਘਟਨਾ ਨਰਾਤਿਆਂ ਦੌਰਾਨ ਅਜਿਹੇ ਸਮੇਂ ਹੋਈ ਹੈ, ਜਦੋਂ ਸ਼ਹਿਰ ਭਰ ’ਚ ਗਰਬਾ ਸਮਾਗਮਾਂ ’ਚ ਹਿੱਸਾ ਲੈਣ ਲਈ ਵੱਡੀ ਗਿਣਤੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ। ਪੁਲੀਸ ਅਨੁਸਾਰ ਪੀੜਤਾ ਨੇ ਦੱਸਿਆ ਕਿ ਉਹ ਰਾਤ ਕਰੀਬ 11 ਵਜੇ ਲਕਸ਼ਮੀਪੁਰਾ ਇਲਾਕੇ ’ਚ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਗਈ। ਉਹ ਸਕੂਟੀ ’ਤੇ ਭਾਇਲੀ ਇਲਾਕੇ ਤੋਂ ਮੁੜ ਰਹੇ ਸਨ ਕਿ ਅੱਧੀ ਰਾਤ ਦੇ ਕਰੀਬ ਦੋ-ਪਹੀਆ ਵਾਹਨ ’ਤੇ ਸਵਾਰ ਪੰਜ ਜਣਿਆਂ ਨੇ ਉਨ੍ਹਾਂ ਨੂੰ ਸੁਨਸਾਨ ਸੜਕ ’ਤੇ ਰੋਕ ਲਿਆ। -ਪੀਟੀਆਈ