ਮੁੰਬਈ, 2 ਦਸੰਬਰ
ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੀਆਂ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ’ਚ ਸਥਿਤ ਤਿੰਨ ਜਾਇਦਾਦਾਂ 1.10 ਕਰੋੜ ਵਿੱਚ ਨੀਲਾਮ ਹੋਈਆਂ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨੀਲਾਮੀ ਇਸ ਹਫ਼ਤੇ ਪਹਿਲਾਂ ‘ਸਮੱਗਲਰਜ਼ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰਜ਼ (ਜਾਇਦਾਦ ਦੀ ਕੁਰਕੀ) ਐਕਟ’ (ਸਾਫੇਮਾ) ਤਹਿਤ ਹੋਈ ਸੀ। ਇਸ ਦੌਰਾਨ ਖੇੜ ਤਹਿਸੀਲ ਦੇ ਲੋਟੇ ਪਿੰਡ ’ਚ ਸਥਿਤ ਤਿੰਨ ਜਾਇਦਾਦਾਂ ਲਈ ਰਵਿੰਦਰ ਕਾਟੇ ਸਫ਼ਲ ਬੋਲੀਕਾਰ ਰਹੇ। ਇਨ੍ਹਾਂ ਜਾਇਦਾਦਾਂ ਦੀ ਨਿਲਾਮੀ 1,10,01,051 ਕਰੋੜ ਰੁਪਏ ’ਚ ਹੋਈ ਹੈ। -ਪੀਟੀਆਈ