ਕਾਨਪੁਰ (ਉੱਤਰ ਪ੍ਰਦੇਸ਼), 20 ਜੂਨ
ਕਾਨਪੁਰ ਪੁਲੀਸ ਨੇ ਮਾਰੇ ਜਾ ਚੁੱਕੇ ਗੈਂਗਸਟਰ ਵਿਕਾਸ ਦੂਬੇ ਦੇ ਸਾਥੀ ਸ਼ਿਵਮ ਦੂਬੇ ਨੂੰ ਸਖ਼ਤ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਅਧੀਨ ਨਾਮਜ਼ਦ ਕੀਤਾ ਹੈ।
ਸ਼ਿਵਮ ਤੇ ਗੈਂਗਸਟਰ ਕਥਿਤ ਤੌਰ ’ਤੇ ਪਿਛਲੇ ਸਾਲ 3 ਜੁਲਾਈ ਨੂੰ ਹੋਏ ਬਿਕਰੂ ਕਤਲੇਆਮ ਵਿਚ ਸ਼ਾਮਲ ਸਨ ਜਿਸ ਵਿਚ ਅੱਠ ਪੁਲੀਸ ਮੁਲਾਜ਼ਮਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲੀਸ ਮੁਲਾਜ਼ਮ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਲਈ ਗਏ ਸਨ।
ਪੁਲੀਸ ਨੇ ਦੱਸਿਆ ਕਿ ਸ਼ਿਵਮ ਖ਼ਿਲਾਫ਼ 3 ਜੁਲਾਈ ਰਾਤ ਨੂੰ ਹੋਏ ਬਿਕਰੂ ਗੋਲੀਕਾਂਡ ਦੇ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ 23 ਜੁਲਾਈ ਨੂੰ ਵਿਸ਼ੇਸ਼ ਟਾਸਕ ਫੋਰਸ ਵੱਲੋਂ ਚੌਬੇਪੁਰ ਵਿਚ ਸਥਿਤ ਇਕ ਡਿਟਰਜੈਂਟ ਫੈਕਟਰੀ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਧੀਕ ਡਾਇਰੈਕਟਰ ਜਨਰਲ ਭਾਨੂੰ ਭਾਸਕਰ ਨੇ ਕਿਹਾ, ‘‘ਜ਼ਿਲ੍ਹਾ ਮੈਜਿਸਟਰੇਟ (ਕਾਨਪੁਰ ਨਗਰ) ਦੇ ਹੁਕਮਾਂ ’ਤੇ ਸ਼ਿਵਮ ਦੂਬੇ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਲਗਾਇਆ ਗਿਆ ਹੈ। -ਆਈਏਐੱਨਐੱਸ