ਨਵੀਂ ਦਿੱਲੀ, 28 ਫਰਵਰੀ
ਦੇਸ਼ ਦੀ ਆਰਥਿਕ ਵਿਕਾਸ ਦਰ (ਜੀਡੀਪੀ) ਚਾਲੂ ਵਿੱਤੀ ਸਾਲ 2021-22 ਦੀ ਤੀਜੀ ਤਿਮਾਹੀ ਅਕਤੂਬਰ-ਦਸੰਬਰ ਵਿਚ ਸੁਸਤ ਹੋ ਕੇ 5.4 ਪ੍ਰਤੀਸ਼ਤ ਰਹੀ ਹੈ। ਹਾਲਾਂਕਿ ਜੀਡੀਪੀ ਵਾਧਾ ਦਰ ਦੇ ਇਸ ਅੰਕੜੇ ਤੋਂ ਬਾਅਦ ਵੀ ਦੇਸ਼ ਨੇ ਦੁਨੀਆ ਦੀ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ ਦਾ ਦਰਜਾ ਬਰਕਰਾਰ ਰੱਖਿਆ ਹੈ। ਅੱਜ ਜਾਰੀ ਅੰਕੜਿਆਂ ਮੁਤਾਬਕ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਵਾਧਾ ਦਰ 2021-22 ਵਿਚ 8.9 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਹੈ। ਇਹ ਪਹਿਲਾਂ ਦੇ 9.2 ਪ੍ਰਤੀਸ਼ਤ ਦੇ ਅੰਦਾਜ਼ੇ ਤੋਂ ਘੱਟ ਹੈ। ਤੀਜੀ ਤਿਮਾਹੀ ਦੀ ਆਰਥਿਕ ਵਾਧਾ ਦਰ ਦਾ 5.4 ਪ੍ਰਤੀਸ਼ਤ ਦਾ ਅੰਕੜਾ ਸਾਲਾਨਾ ਅਧਾਰ ਉਤੇ ਜ਼ਿਆਦਾ ਪਰ ਤਿਮਾਹੀ ਅਧਾਰ ਉਤੇ ਘੱਟ ਹੈ।
-ਪੀਟੀਆਈ