ਨਵੀਂ ਦਿੱਲੀ, 20 ਮਈ
ਕੇਂਦਰ ਸਰਕਾਰ ਨੇ ਅੱਜ ਕਿਹਾ ਹੈ ਕਿ ਕਰੋਨਾ ਮਰੀਜ਼ ਵਲੋਂ ਫੈਲਾਏ ਕੀਟਾਣੂ 10 ਮੀਟਰ ਤਕ ਜਾ ਸਕਦੇ ਹਨ। ਪ੍ਰਿੰਸੀਪਲ ਸਾਇੰਟੇਫਿਕ ਅਡਵਾਈਜ਼ਰ ਆਫਿਸ ਨੇ ਅੱਜ ਅਡਵਾਇਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਮਰੀਜ਼ ਵੱਲੋਂ ਛਿੱਕ ਮਾਰਨ ’ਤੇ ਕੀਟਾਣੂ ਭਾਵੇਂ 2 ਮੀਟਰ ਤਕ ਜਾਂਦੇ ਹਨ ਪਰ ਇਹ ਹਵਾ ਰਾਹੀਂ 10 ਮੀਟਰ ਦੂਰ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਦਫਤਰਾਂ ਤੇ ਹੋਰ ਇਮਾਰਤਾਂ ਵਿਚ ਹਵਾ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਡਬਲ ਮਾਸਕ ਪਾਉਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਵਿਅਕਤੀ ਗੱਲ ਕਰਦੇ ਵੇਲੇ, ਹੱਸਣ, ਗਾਉਣ, ਖੰਘਣ ਤੇ ਛਿੱਕ ਮਾਰਦੇ ਹੋਏ ਕੀਟਾਣੂ ਫੈਲਾਉਂਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਵਿਚ ਕਰੋਨਾ ਦੇ ਲੱਛਣ ਨਹੀਂ ਦਿਖਦੇ ਉਹ ਵੀ ਕਰੋਨਾ ਦੀ ਲਾਗ ਦੂਜੇ ਨੂੰ ਲਾ ਸਕਦੇ ਹਨ।