ਨਵੀਂ ਦਿੱਲੀ, 19 ਅਪਰੈਲ
ਕਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਦੇਸ਼ ਦੇ ਸਿਹਤ ਮਾਹਰਾਂ ਨੇ ਕਿਹਾ ਹੈ ਕਿ 80 ਫੀਸਦੀ ਮਾਮਲਿਆਂ ਵਿਚ ਆਰਟੀ-ਪੀਸੀਆਰ ਜਾਂਚ ਵਿਚ ਕਰੋਨਾ ਵਾਇਰਸ ਦਾ ਪਤਾ ਲੱਗ ਜਾਂਦਾ ਹੈ ਪਰ ਕਰੋਨਾ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਸੀਟੀ ਸਕੈਨ ਤੇ ਛਾਤੀ ਦਾ ਐਕਸਰੇਅ ਕਰਵਾਉਣਾ ਚਾਹੀਦਾ ਹੈ ਤੇ 24 ਘੰਟਿਆਂ ਬਾਅਦ ਦੁਬਾਰਾ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਮਰੀਜ਼ਾਂ ਨੂੰ ਬੁਖਾਰ, ਖੰਘ ਦੀ ਗੰਭੀਰ ਸਮੱਸਿਆ ਹੁੰਦੀ ਹੈ ਪਰ ਉਨ੍ਹਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਉਂਦੀ ਹੈ । -ਪੀਟੀਆਈ