ਗਾਜ਼ੀਆਬਾਦ, 24 ਜੂਨਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹਾਵੇਸ਼ਵਰੀ ਸ਼ਹਿਰ ਵਿਚ ਬਜ਼ੁਰਗ ਮੁਸਲਮਾਨ ਦੀ ਕਥਿਤ ਤੌਰ ‘ਤੇ ਕੁੱਟਮਾਰ ਮਾਮਲੇ ਦੀ ਜਾਂਚ ਸਬੰਧੀ ਵੀਰਵਾਰ ਨੂੰ ਗਾਜ਼ੀਆਬਾਦ ਪੁਲੀਸ ਕੋਲ ਪੇਸ਼ ਹੋ ਸਕਦੇ ਹਨ। ‘ਟਵਿੱਟਰ ਇੰਡੀਆ’ ਦੇ ਮੈਨੇਜਿੰਗ ਡਾਇਰੈਕਟਰ ਕਰਨਾਟਕ ਦੇ ਬੰਗਲੌਰ ਵਿੱਚ ਰਹਿੰਦੇ ਹਨ। 21 ਜੂਨ ਨੂੰ ਗਾਜ਼ੀਆਬਾਦ ਪੁਲੀਸ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਵੀਰਵਾਰ ਨੂੰ ਸਵੇਰੇ 10.30 ਵਜੇ ਲੋਨੀ ਬਾਰਡਰ ਥਾਣੇ ਵਿੱਚ ਪੇਸ਼ ਹੋਣ ਅਤੇ ਇਸ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਸੀ। ਖੇਤਰੀ ਅਧਿਕਾਰੀ (ਲੋਨੀ) ਅਤੁਲ ਸੋਨਕਰ ਨੇ ਕਿਹਾ ,‘‘ ਉਹ ਦਿੱਤੇ ਸਮੇਂ ’ਤੇ ਥਾਣੇ ਨਹੀਂ ਪੁੱਜੇ ਪਰ ਉਨ੍ਹਾਂ ਦੇ ਦੁਪਹਿਰ ਤੱਕ ਆਉਣ ਸੰਭਾਵਨਾ ਹੈ।”