ਵਾਰਾਨਸੀ: ਇਥੋਂ ਦੀ ਇਕ ਅਦਾਲਤ ਵੱਲੋਂ ਗਿਆਨਵਾਪੀ ਮਸਜਿਦ ਦੇ ਤਹਿਖਾਨੇ ’ਚ ਪੂਜਾ ਦੀ ਇਜਾਜ਼ਤ ਦਿੱਤੇ ਜਾਣ ਦੇ ਵਿਰੋਧ ’ਚ ਦਾਖ਼ਲ ਅਰਜ਼ੀ ’ਤੇ 15 ਫਰਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਅੰਜੂਮਨ ਇੰਤਜ਼ਾਮੀਆ ਕਮੇਟੀ ਨੇ ਇਹ ਅਰਜ਼ੀ ਦਾਖ਼ਲ ਕੀਤੀ ਹੈ। ਹਿੰਦੂ ਧਿਰ ਦੇ ਵਕੀਲ ਐੱਮ ਐੱਮ ਯਾਦਵ ਨੇ ਜ਼ਿਲ੍ਹਾ ਜੱਜ ਅੱਗੇ ਦਲੀਲ ਰੱਖੀ ਕਿ ਅਲਾਹਾਬਾਦ ਹਾਈ ਕੋਰਟ ’ਚ ਇਸੇ ਮਾਮਲੇ ’ਤੇ 12 ਫਰਵਰੀ ਨੂੰ ਸੁਣਵਾਈ ਹੋਣੀ ਹੈ ਤਾਂ ਹੁਣ ਸੁਣਵਾਈ ਜਾਇਜ਼ ਨਹੀਂ ਹੋਵੇਗੀ। -ਪੀਟੀਆਈ