ਨਾਗਪੁਰ, 27 ਨਵੰਬਰ
ਬੰਗਲੌਰ ਤੋਂ ਪਟਨਾ ਜਾ ਰਹੀ ਗੋਏਅਰ ਦੀ ਉਡਾਣ ਦੇ ਇੰਜਣ ਵਿੱਚ ਖਰਾਬੀ ਕਾਰਨ ਅੱਜ ਜਹਾਜ਼ ਦੀ ਨਾਗਪੁਰ ਹਵਾਈ ਅੱਡੇ ‘ਤੇ ਐਮਰਜੰਸੀ ਲੈਂਡਿੰਗ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਸਵੇਰੇ 11.15 ਵਜੇ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ। ਹਵਾਈ ਅੱਡੇ ਦੇ ਡਾਇਰੈਕਟਰ ਆਬਿਦ ਰੂਹੀ ਨੇ ਦੱਸਿਆ ਕਿ ਗੋਏਅਰ ਦੀ ਉਡਾਣ ਦੇ ਪਾਇਲਟ ਨੇ ਨਾਗਪੁਰ ਏਟੀਸੀ ਨਾਲ ਸੰਪਰਕ ਕਰਕੇ ਦੱਸਿਆ ਕਿ ਜਹਾਜ਼ ਦੇ ਇੰਜਣ ਵਿੱਚ ਖਰਾਬੀ ਆ ਗਈ ਹੈ ਤੇ ਉਸ ਨੇ ਨਾਗਪੁਰ ਹਵਾਈ ਅੱਡੇ ‘ਤੇ ਐਮਰਜੰਸੀ ਵਿੱਚ ਉਤਰਨ ਦੀ ਬੇਨਤੀ ਕੀਤੀ। ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ 139 ਯਾਤਰੀ ਸਨ।