ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਪੁਰਾਣੀ ਆਬਕਾਰੀ ਨੀਤੀ ਮੁੜ ਲਾਗੂ ਹੋਣ ਦੇ ਪਹਿਲੇ ਦਿਨ ਅੱਜ ਸ਼ਰਾਬ ਦੇ ਸਰਕਾਰੀ ਠੇਕੇ ਖੁੱਲ੍ਹ ਜ਼ਰੂਰ ਗਏ ਪਰ ਉਨ੍ਹਾਂ ’ਚ ਸਟਾਕ ਬਹੁਤ ਘੱਟ ਸੀ ਅਤੇ ਕਈ ਠੇਕੇ ਤਾਂ ਖਾਲੀ ਪਏ ਸਨ। ਠੇਕਿਆਂ ’ਤੇ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ ਕਿਉਂਕਿ ਉਨ੍ਹਾਂ ਦੇ ਪਸੰਦੀਦਾ ਬ੍ਰਾਂਡ ਗਾਇਬ ਸਨ। ਕਈਆਂ ਨੇ ਕਿਹਾ ਕਿ ਪ੍ਰਾਈਵੇਟ ਠੇਕਿਆਂ ’ਤੇ ਮਿਲਦੀਆਂ ਛੋਟਾਂ ਉਨ੍ਹਾਂ ਨੂੰ ਸਰਕਾਰੀ ਦੁਕਾਨਾਂ ’ਤੇ ਨਹੀਂ ਮਿਲੀਆਂ। ਆਬਕਾਰੀ ਵਿਭਾਗ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਦੇ ਚਾਰ ਅਦਾਰਿਆਂ ਨੇ ਸ਼ਹਿਰ ’ਚ 300 ਠੇਕੇ ਤਿਆਰ ਕੀਤੇ ਹਨ। ਉਂਜ ਮਾਹਿਰਾਂ ਨੇ ਕਿਹਾ ਸੀ ਕਿ ਪਹਿਲੇ ਦਿਨ ਸ਼ਰਾਬ ਦੇ 240 ਠੇਕੇ ਖੁੱਲ੍ਹਣਗੇ। -ਪੀਟੀਆਈ