ਨਵੀਂ ਦਿੱਲੀ: ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਦੇਸ਼ ਪ੍ਰੇਮ ’ਤੇ ਉਂਗਲ ਨਹੀਂ ਚੁੱਕਣੀ ਚਾਹੀਦੀ, ਕਿਉਂਕਿ ਉਹ ਕਿਸਾਨ ਹੀ ਹਨ, ਜਿਨ੍ਹਾਂ ਨੇ ਦੇਸ਼ ਨੂੰ ਖੁਰਾਕ ਪੱਖੋਂ ਸਵੈ-ਸਮਰੱਥ ਬਣਾਇਆ ਹੈ। ਉਪਰਲੇ ਸਦਨ ਵਿੱਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਪੇਸ਼ ਧੰਨਵਾਦੀ ਮਤੇ ਦੀ ਬਹਿਸ ’ਚ ਬੋਲਦਿਆਂ ਹੁੱਡਾ ਨੇ ਕਿਹਾ ਕਿ ਸਰਕਾਰ ਨੂੰ ਵੱਡਾ ਦਿਲ ਵਿਖਾਉਂਦਿਆਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ, ਪਰ ਸਰਕਾਰ ਨੇ ਸੋਗ ਦੀ ਇਕ ਚਿੱਠੀ ਤੱਕ ਨਹੀਂ ਲਿਖੀ। ਹੁੱਡਾ ਨੇ ਕਿਹਾ ਕਿ ਇੰਨੀਆਂ ਜਾਨਾਂ ਕਿਸੇ ਹੋਰ ਅੰਦੋਲਨ ਨਹੀਂ ਗਈਆਂ ਹਨ।
-ਪੀਟੀਆਈ