ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਬੈਂਕਾਂ ’ਚ ਠੇਕਾ ਆਧਾਰ ’ਤੇ ਮੁਲਾਜ਼ਮ ਰੱਖਣ ਸਬੰਧੀ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹੁਣ ਸਾਰੀਆਂ ਨੌਕਰੀਆਂ ਲਈ ‘ਚਾਰ ਸਾਲਾ’ ਕੰਟਰੈਕਟ ਲਾਗੂ ਕਰੇਗੀ। ਉਨ੍ਹਾਂ ਨੌਜਵਾਨਾਂ ਨੂੰ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।