ਨਵੀਂ ਦਿੱਲੀ, 29 ਜੁਲਾਈ
ਦੇਸ਼ ਵਿਚ ਤੇਜ਼ ਰਫ਼ਤਾਰ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਲਈ ਪੰਜਵੀਂ ਪੀੜ੍ਹੀ (5ਜੀ) ਸਪੈਕਟ੍ਰਮ ਦੀ ਨਿਲਾਮੀ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਹੁਣ ਤੱਕ ਹੋਏ 16 ਗੇੜਾਂ ਵਿੱਚ ਕੁੱਲ 1,49,623 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਹਨ। ਜੀਓ ਅਤੇ ਏਅਰਟੈੱਲ ਨੇ ਉੱਤਰ ਪ੍ਰਦੇਸ਼ ਦੇ ਪੂਰਬੀ ਸਰਕਲ ਵਿੱਚ 1800 ਮੈਗਾਹਰਟਜ਼ ਬੈਂਡ ਵਿੱਚ ਸਪੈਕਟ੍ਰਮ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ, ਸੁਨੀਲ ਭਾਰਤੀ ਮਿੱਤਲ ਦੀ ਭਾਰਤੀ ਏਅਰਟੈੱਲ ਅਤੇ ਗੌਤਮ ਅਡਾਨੀ ਦੀ ਕੰਪਨੀ ਦੇ ਨਾਲ-ਨਾਲ ਵੋਡਾਫੋਨ ਆਈਡੀਆ ਵੀ 5ਜੀ ਸਪੈਕਟ੍ਰਮ ਦੀ ਦੌੜ ਵਿੱਚ ਹਨ।