ਨਵੀਂ ਦਿੱਲੀ, 5 ਮਾਰਚ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੀ ਹਾਲਤ ਵਿੱਚ ਸੁਧਾਰ ਹੋਣ ਬਾਅਦ ਉਨ੍ਹਾਂ ਨੂੰ ਹੁਣ ਆਈਸੀਯੂ ਤੋਂ ਪ੍ਰਾਈਵੇਟ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਬੇਦੀ ਦੇ ਦਿਮਾਗ ਵਿਚ ਖੂਨ ਜੰਮ ਗਿਆ ਸੀ ਤੇ ਜਿਸ ਲਈ ਅਪਰੇਸ਼ਨ ਕੀਤਾ ਗਿਆ। 74 ਸਾਲਾ ਬਜ਼ੁਰਗ ਸਪਿੰਨਰ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਡਾਕਟਰ ਉਨ੍ਹਾਂ ਨੂੰ ਕੁਝ ਹੋਰ ਦਿਨਾਂ ਲਈ ਨਿਗਰਾਨੀ ਵਿੱਚ ਰੱਖਣਗੇ। ਬੀਤੇ ਮਹੀਨੇ ਬੇਦੀ ਦੀ ਬਾਈਪਾਸ ਸਰਜਰੀ ਹੋਈ ਸੀ। ਵਰਨਣਯੋਗ ਹੈ ਕਿ ਅਦਾਕਾਰ ਅੰਗਦ ਬੇਦੀ ਉਨ੍ਹਾਂ ਦਾ ਪੁੱਤ ਤੇ ਅਦਾਕਾਰਾ ਨੇਹਾ ਧੂਪੀਆ ਉਨ੍ਹਾਂ ਦੀ ਨੂੰਹ ਹੈ।