ਸ੍ਰੀਨਗਰ, 16 ਅਗਸਤ
ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਦਹਿਸ਼ਗਰਦਾਂ ਨੇ ਸੋਮਵਾਰ ਨੂੰ ਗ੍ਰੇਨੇਡ ਸੁੱਟਿਆ। ਇਸ ਹਮਲੇ ਵਿੱਚ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦਹਿਸ਼ਤਗਰਦਾਂ ਨੇ ਸਰਕਾਰੀ ਮਿਡਲ ਸਕੂਲ ਲੰਗੇਟ ਨੇੜੇ ਸੀਆਰਪੀਐਫ ਦੀ ਟੁਕੜੀ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ। ਇਹ ਹਮਲਾ ਰਾਤ 9.40 ਵਜੇ ਦੇ ਕਰੀਬ ਹੋਇਆ। ਇਸੇ ਤਰ੍ਹਾਂ ਦਹਿਸ਼ਤਗਰਦਾਂ ਨੇ ਬਾਰਾਮੂਲਾ ਸ਼ਹਿਰ ਵਿੱਚ ਬੱਸ ਅੱਡੇ ਨੇੜੇ ਆਜ਼ਾਦ ਗੁੰਜ ਵਿੱਚ ਪੁਲੀਸ ਪਾਰਟੀ ’ਤੇ ਗ੍ਰੇਨੇਡ ਸੁੱਟਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹੱਥਗੋਲਾ ਸੜਕ ਕਿਨਾਰੇ ਫਟ ਗਿਆ ਜਿਸ ਕਾਰਨ ਇਕ ਵਾਹਨ ਨੁਕਸਾਨਿਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -ਏਜੰਸੀ