ਸ੍ਰੀਨਗਰ, 14 ਸਤੰਬਰ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅਤਿਵਾਦੀਆਂ ਵੱਲੋਂ ਕੀਤੇ ਗਏ ਗ੍ਰਨੇਡ ਹਮਲੇ ਵਿਚ ਚਾਰ ਨਾਗਰਿਕ ਫੱਟੜ ਹੋ ਗਏ। ਅਤਿਵਾਦੀਆਂ ਨੇ ਅੱਜ ਬਾਅਦ ਦੁਪਹਿਰ ਸੁਰੱਖਿਆ ਬਲਾਂ ਦੇ ਵਾਹਨ ਵੱਲ ਗ੍ਰਨੇਡ ਸੁੱਟਿਆ ਜੋ ਕਿ ਸੜਕ ਉਤੇ ਫਟ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ। ਕਸ਼ਮੀਰ ਵਿਚ ਪਿਛਲੇ ਕੁਝ ਸਮੇਂ ਤੋਂ ਗ੍ਰਨੇਡ ਹਮਲੇ ਵਧੇ ਹਨ। ਪਿਛਲੇ ਹਫ਼ਤੇ ਹੋਏ ਇਕ ਗ੍ਰਨੇਡ ਹਮਲੇ ਵਿਚ ਦੋ ਔਰਤਾਂ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ।
ਇਸ ਤੋਂ ਇਲਾਵਾ ਸੋਮਵਾਰ ਸੁਰੱਖਿਆ ਬਲਾਂ ਨੇ ਕੌਮੀ ਮਾਰਗ 44 ਉਤੇ ਪਲਾਂਟ ਕੀਤੇ ਛੇ ਗ੍ਰਨੇਡਾਂ ਦੀ ਸ਼ਨਾਖ਼ਤ ਕੀਤੀ ਸੀ ਤੇ ਇਨ੍ਹਾਂ ਨੂੰ ਨਕਾਰਾ ਕੀਤਾ ਗਿਆ ਸੀ। -ਪੀਟੀਆਈ