ਗਾਂਧੀਨਗਰ, 22 ਅਕਤੂਬਰ
ਕੈਨੇਡਾ ਜਾਣ ਦੇ ਇਛੁੱਕਾਂ ਨੂੰ ਜਾਅਲੀ ਪਾਸਪੋਰਟ ਅਤੇ ਵੀਜ਼ਾ ਜਾਰੀ ਕਰਨ ’ਤੇ ਗੁਜਰਾਤ ਏਟੀਐੱਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗੁਜਰਾਤ ਏਟੀਐੱਸ ਨੇ ਇਸ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਅਹਿਮਦਾਬਾਦ ਸ਼ਹਿਰ ਦੇ ਨਿਊ ਨਰੋਦਾ ਇਲਾਕੇ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਏਟੀਐੱਸ ਦੀ ਟੀਮ ਨੇ ਪੰਜ ਪਾਸਪੋਰਟ ਜ਼ਬਤ ਕੀਤੇ ਹਨ। ਏਟੀਐਸ ਨੂੰ ਸੂਹ ਮਿਲੀ ਸੀ ਕਿ ਅਹਿਮਦਾਬਾਦ ਵਿੱਚ ਫਰਜ਼ੀ ਵੀਜ਼ਿਆਂ ’ਤੇ ਘਪਲਾ ਚੱਲ ਰਿਹਾ ਹੈ।ਇਸ ਜਾਂਚ ਵਿੱਚ ਨੀਲੇਸ਼ ਪਾਂਡਿਆ ਦਾ ਨਾਮ ਸਾਹਮਣੇ ਆਇਆ। ਨੀਲੇਸ਼ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।