ਅਮਰੇਲੀ, 4 ਨਵੰਬਰ
ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿੱਚ ਚਾਰ ਬੱਚੇ ਖੇਡਦੇ ਸਮੇਂ ਇੱਕ ਕਾਰ ਵਿੱਚ ਬੰਦ ਹੋ ਗਏ, ਜਿਸ ਮਗਰੋਂ ਸਾਹ ਘੁਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਡੀਐੱਸਪੀ ਚਿਰਾਗ ਦੇਸਾਈ ਨੇ ਅੱਜ ਇੱਥੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਨੂੰ ਅਮਰੇਲੀ ਦੇ ਰੰਧਿਆ ਪਿੰਡ ਵਿੱਚ ਵਾਪਰੀ ਅਤੇ ਇਸ ਵਿੱਚ ਜਾਨ ਗੁਆਉਣ ਵਾਲੇ ਬੱਚੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਖੇਤ ਮਜ਼ਦੂਰ ਜੋੜੇ ਦੇ ਸੀ। ਉਨ੍ਹਾਂ ਕਿਹਾ, ‘‘ਮਾਤਾ-ਪਿਤਾ ਸਵੇਰੇ ਕਰੀਬ ਸਾਢੇ ਸੱਤ ਵਜੇ ਆਪਣੇ ਸੱਤ ਬੱਚਿਆਂ ਨੂੰ ਘਰ ਛੱਡ ਕੇ ਭਰਤ ਮੰਦਾਨੀ ਦੇ ਖੇਤ ਵਿੱਚ ਕੰਮ ਕਰਨ ਚਲੇ ਗਏ ਸੀ। ਚਾਰ ਬੱਚੇ ਘਰ ਦੇ ਨੇੜੇ ਖੜ੍ਹੀ ਖੇਤ ਮਾਲਿਕ ਦੀ ਕਾਰ ਵਿੱਚ ਬੈਠ ਗਏ।’’ ਡੀਐੱਸਪੀ ਨੇ ਦੱਸਿਆ ਕਿ ਚਾਰੋਂ ਪੀੜਤ ਦੋ ਤੋਂ ਸੱਤ ਸਾਲ ਦੀ ਉਮਰ ਦੇ ਸੀ ਅਤੇ ਉਨ੍ਹਾਂ ਨੇ ਕਾਰ ਨੂੰ ਅੰਦਰੋਂ ਬੰਦ ਕਰ ਲਿਆ ਸੀ, ਜਿਸ ਮਗਰੋਂ ਸਾਹ ਘੁਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। -ਪੀਟੀਆਈ