ਸਾਬਰਕਾਂਠਾ (ਗੁਜਰਾਤ), 8 ਸਤੰਬਰ
ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਇਕ ਕਾਰ ਨਦੀ ਦੇ ਤੇਜ਼ ਵਹਾਅ ਵਿੱਚ ਫਸ ਗਈ ਅਤੇ ਉਸ ਵਿੱਚ ਸਵਾਰ ਜੋੜੇ ਨੇ ਦੋ ਘੰਟੇ ਕਾਰ ਦੀ ਛੱਤ ’ਤੇ ਕਿਸੇ ਤਰ੍ਹਾਂ ਖੜ੍ਹੇ ਰਹਿ ਕੇ ਆਪਣੀ ਜਾਨ ਬਚਾਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਦਰ ਕਸਬੇ ਵਿੱਚ ਕਰੋਲ ਨਦੀ ਦੇ ਤੇਜ਼ ਵਹਾਅ ਕਰ ਕੇ ਸੁਰੇਸ਼ ਮਿਸਤਰੀ ਤੇ ਉਸ ਦੀ ਪਤਨੀ ਦੇ ਬਚਾਅ ਕਾਰਜਾਂ ਵਿੱਚ ਸ਼ੁਰੂਆਤ ਵਿੱਚ ਅੜਿੱਕਾ ਪਿਆ ਪਰ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਸਥਾਨਕ ਫਾਇਰ ਅਧਿਕਾਰੀਆਂ ਨੇ ਜੋੜੇ ਨੂੰ ਬਚਾਅ ਲਿਆ। ਫਾਇਰ ਅਫ਼ਸਰ ਕਮਲ ਪਟੇਲ ਨੇ ਦੱਸਿਆ ਕਿ ਕਾਰ ਕਰੋਲ ਨਦੀ ’ਤੇ ਬਣੇ ਪੁਲ ਤੋਂ ਲੰਘ ਰਹੀ ਸੀ ਅਤੇ ਉਸ ਸਮੇਂ ਨਦੀ ਵਿੱਚ ਪਾਣੀ ਖ਼ਤਰਨਾਕ ਪੱਧਰ ਤੱਕ ਵਧਣ ਕਰ ਕੇ ਉਹ ਕਾਰ ਰੁੜ੍ਹ ਕੇ ਡੇਢ ਕਿਲੋਮੀਟਰ ਦੂਰ ਚਲੀ ਗਈ। ਕਾਰ ਪਾਣੀ ਵਿੱਚ ਲਗਪਗ ਡੁੱਬ ਗਈ ਸੀ। -ਪੀਟੀਆਈ