ਵਾਰਾਨਸੀ: ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦੇ ਚੇਲੇ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਪਣੇ ਸ਼ਰਧਾਲੂਆਂ ਨਾਲ 4 ਜੂਨ ਨੂੰ ਗਿਆਨਵਾਪੀ ਮਸਜਿਦ ਵਿੱਚ ‘ਸ਼ਿਵਲਿੰਗ’ ਦੀ ਪੂਜਾ ਕਰਨ ਲਈ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਇਹ ਮਾਮਲਾ ਸ਼ੰਕਰਾਚਾਰੀਆ ਦੇ ਧਿਆਨ ਵਿੱਚ ਲਿਆਉਣਗੇ ਅਤੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਸਵਾਮੀ ਸਵਰੂਪਾਨੰਦ ਸਰਸਵਤੀ ਗੁਜਰਾਤ ਵਿੱਚ ਦਵਾਰਕਾ ਸ਼ਾਰਦਾ ਪੀਠਮ ਅਤੇ ਬੱਦਰੀਨਾਥ ਵਿੱਚ ਜਿਓਤਿਰ ਮੱਠ ਦੇ ਸ਼ੰਕਰਾਚਾਰੀਆ ਹਨ। ਅਵਿਮੁਕਤੇਸ਼ਵਰਾਨੰਦ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਧਰਮ ਦੇ ਮਾਮਲੇ ਵਿੱਚ ਧਰਮਚਾਰੀਆ ਦਾ ਫ਼ੈਸਲਾ ਅੰਤਿਮ ਹੈ। ਜਿਸ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਕਾਨੂੰਨ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਧਰਮ ਨੂੰ ਧਰਮਾਚਾਰੀਆ ਪਰਿਭਾਸ਼ਿਤ ਕਰਦੇ ਹਨ।’’ -ਪੀਟੀਆਈ