ਹਲਦਵਾਨੀ (ਉੱਤਰਾਖੰਡ), 15 ਫਰਵਰੀ
ਪ੍ਰਸ਼ਾਸਨ ਨੇ ਬਨਭੂਲਪੁਰਾ ’ਚ ਕਥਿਤ ਨਾਜਾਇਜ਼ ਮਦਰੱਸੇ ਨੂੰ ਢਾਹੁਣ ਕਾਰਨ ਹਿੰਸਾ ਭੜਕਣ ਮਗਰੋਂ ਲਾਏ ਗਏ ਕਰਫਿਊ ’ਚ ਅੱਜ ਸੱਤ ਦਿਨਾਂ ਬਾਅਦ ਢਿੱਲ ਦੇ ਦਿੱਤੀ ਹੈ। ਨੈਨੀਤਾਲ ਦੀ ਜ਼ਿਲ੍ਹਾ ਮੈਜਿਸਟਰੇਟ ਵੰਦਨਾ ਸਿੰਘ ਵੱਲੋਂ ਜਾਰੀ ਹੁੁਕਮ ਮੁਤਾਬਕ ਗੌਜਾਜਲੀ, ਰੇਲਵੇ ਬਾਜ਼ਾਰ ਅਤੇ ਐੱਫਸੀਆਈ ਗੋਦਾਮ ਇਲਾਕੇ ’ਚ ਕਰਫਿਊ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਢਿੱਲ ਦਿੱਤੀ ਜਾਵੇਗੀ। ਹਾਲਾਂਕਿ ਬਨਭੂਲਪੁਰਾ ਦੇ ਬਾਕੀ ਇਲਾਕੇ ਵਿੱਚ ਕਰਫਿਊ ’ਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਦੋ ਘੰਟੇ ਹੀ ਢਿੱਲ ਹੋਵੇਗੀ। -ਪੀਟੀਆਈ