ਨਵੀਂ ਦਿੱਲੀ, 3 ਅਪਰੈਲ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ‘ਦੁਰਲਭ ਬਿਮਾਰੀਆਂ ਲਈ ਕੌਮੀ ਨੀਤੀ 2021’ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦਾ ਮਕਸਦ ਦਵਾਈਆਂ ਦੀ ਦੇਸ਼ੀ ਖੋਜ ਅਤੇ ਉਨ੍ਹਾਂ ਦੇ ਸਥਾਨਕ ਉਤਪਾਦਨ ’ਤੇ ਵਧੇਰੇ ਧਿਆਨ ਦੇ ਕੇ ਦੁਰਲਭ ਬਿਮਾਰੀਆਂ ਦੇ ਇਲਾਜ ਦੀ ਉੱਚ ਲਾਗਤ ਨੂੰ ਘੱਟ ਕਰਨਾ ਹੈ। ਇਕ ਅਧਿਕਾਰਤ ਬਿਆਨ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ। ਕੌਮੀ ਆਰੋਗਿਆ ਨਿਧੀ ਤਹਿਤ ਉਨ੍ਹਾਂ ਦੁਰਲਭ ਬਿਮਾਰੀਆਂ ਦੇ ਇਲਾਜ ਲਈ 20 ਲੱਖ ਰੁਪਏ ਤੱਕ ਦੀ ਵਿੱਤੀ ਮਦਦ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਦੁਰਲਭ ਬਿਮਾਰੀ ਨੀਤੀ ਵਿਚ ਸਮੂਹ-1 ਤਹਿਤ ਸੂਚੀਬੱਧ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਲਾਭ 40 ਫ਼ੀਸਦ ਆਬਾਦੀ ਤੱਕ ਪਹੁੰਚਾਇਆ ਜਾਵੇਗਾ ਜੋ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ ਯੋਗ ਹੈ। -ਪੀਟੀਆਈ