ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਅੱਜ ਇੰਸਪੈਕਟਰ ਜਨਰਲ ਆਫ਼ ਪੁਲੀਸ (ਆਈਜੀਪੀ) ਹੇਮੰਤ ਕਾਲਸਨ, ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਪੰਚਕੂਲਾ ਜ਼ਿਲ੍ਹੇ ਵਿੱਚ ਦੋ ਔਰਤਾਂ ਦੇ ਘਰਾਂ ’ਚ ਵੜ ਕੇ ਉਨ੍ਹਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਲਸਨ, ਜੋ ਕਿ ਆਈਜੀਪੀ ਹੋਮਗਾਰਡਜ਼ ਵਜੋੋਂ ਤਾਇਨਾਤ ਸੀ, ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਪਿੰਜੌਰ ਕਸਬੇ ’ਚ ਹੋਈਆਂ ਦੋ ਘਟਨਾਵਾਂ ਦੇ ਸਬੰਧ ’ਚ ਕਾਲਸਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਆਈਏਐੱਨਐੱਸ