ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 2 ਸਤੰਬਰ
ਆਸਟਰੇਲੀਆ ਦੀ ਇਕ ਅਦਾਲਤ ਨੇ ਹਰਿਆਣਾ ਦੇ ਨੌਜਵਾਨ ‘ਤਿਰੰਗਾ ਯੋਧੇ’ ਵਿਸ਼ਾਲ ਜੂਡ ਨੂੰ ਸਿਡਨੀ ’ਚ ਸਿੱਖਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਵੀਜ਼ੇ ਦੀ ਮਿਆਦ ਖ਼ਤਮ ਹੋਣ ਮਗਰੋਂ ਵੀ ਮੁਲਕ ’ਚ ਰਹਿਣ ਕਰਕੇ ਉਸ ਖ਼ਿਲਾਫ਼ ਵਤਨ ਵਾਪਸੀ ਦੀ ਤਲਵਾਰ ਲਟਕੀ ਹੋਈ ਹੈ। ਉਹ ਅਪਰੈਲ ਤੋਂ ਹੀ ਜੇਲ੍ਹ ’ਚ ਹੈ ਅਤੇ ਸਜ਼ਾ ਉਸ ਸਮੇਂ ਤੋਂ ਹੀ ਮੰਨੀ ਜਾਵੇਗੀ। ਜੂਡ ਦੀ ਰਿਹਾਈ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਆਗੂ ਕਪਿਲ ਮਿਸ਼ਰਾ, ਓਲੰਪੀਅਨ ਯੋਗੇਸ਼ਵਰ ਦੱਤ ਅਤੇ ਦਿੱਲੀ ਭਾਜਪਾ ਦੇ ਤਰਜਮਾਨ ਤੇਜਿੰਦਰ ਬੱਗਾ ਵਕਾਲਤ ਕਰ ਚੁੱਕੇ ਹਨ।