ਮੰਗਲੁਰੂ, 1 ਫਰਵਰੀ
ਉਡੁਪੀ ਜ਼ਿਲ੍ਹੇ ਦੇ ਕਾਲਜ ਦੀ ਵਿਦਿਆਰਥਣ ਨੇ ਕਰਨਾਟਕ ਹਾਈ ਕੋਰਟ ਵਿਚ ਅਪੀਲ ਕੀਤੀ ਹੈ ਕਿ ਉਸ ਨੂੰ ਹਿਜਾਬ ਪਾ ਕੇ ਕਲਾਸ ਲਾਉਣ ਦੀ ਇਜ਼ਾਜਤ ਦਿੱਤੀ ਜਾਵੇ। ਇਸ ਸਬੰਧੀ ਵਿਦਿਆਰਥਣ ਰੇਸ਼ਮ ਫਾਰੂਕ ਵੱਲੋਂ ਅਪੀਲ ਕੀਤੀ ਗਈ ਸੀ ਜਿਸ ਦੀ ਨੁਮਾਇੰਦਗੀ ਉਸ ਦੇ ਭਰਾ ਮੁਬਾਰਕ ਫਾਰੂਕ ਨੇ ਕੀਤੀ। ਅਪੀਲਕਰਤਾ ਨੇ ਕਿਹਾ ਕਿ ਵਿਦਿਆਰਥੀਆਂ ਦਾ ਹਿਜਾਬ ਪਹਿਨਣ ਦਾ ਅਧਿਕਾਰ ਸੰਵਿਧਾਨ ਦੀ ਧਾਰਾ 14 ਅਤੇ 25 ਦੇ ਤਹਿਤ ਗਾਰੰਟੀਸ਼ੁਦਾ ਬੁਨਿਆਦੀ ਅਧਿਕਾਰ ਹੈ। ਇਹ ਇਸਲਾਮ ਦੇ ਰਿਵਾਜ ਦਾ ਅਹਿਮ ਹਿੱਸਾ ਹੈ। ਅਪੀਲਕਰਤਾ ਨੇ ਕਿਹਾ ਕਿ ਉਨ੍ਹਾਂ ਨੂੰ ਹਿਜਾਬ ਪਾ ਕੇ ਕਲਾਸਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਕਾਲਜ ਇਸ ਵਿਚ ਦਖ਼ਲਅੰਦਾਜ਼ੀ ਨਾ ਕਰੇ। ਉਸ ਨੇ ਕਿਹਾ ਕਿ ਉਡੁਪੀ ਦੇ ਕਾਲਜ ਨੇ ਇਸਲਾਮ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਅੱਠ ਵਿਦਿਆਰਥੀਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ।-ਪੀਟੀਆਈ