ਨਵੀਂ ਦਿੱਲੀ, 18 ਜੂਨ
ਰਾਜਸਥਾਨ ਹਾਈ ਕੋਰਟ ਨੇ ਅੱਜ ਸੁਪਰੀਮ ਕੋਰਟ ਨੂੰ ਜਾਣੂ ਕਰਵਾਇਆ ਕਿ ਆਸਾਰਾਮ ਬਾਪੂ ਹਸਪਤਾਲ ਦਾਖਲ ਹੈ ਤੇ ਆਈਸੀਯੂ ਵਿਚ ਹੈ। ਜ਼ਿਕਰਯੋਗ ਹੈ ਕਿ ਜਬਰ-ਜਨਾਹ ਦੇ ਕੇਸਾਂ ਵਿਚ ਆਸਾਰਾਮ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਰਾਜਸਥਾਨ ਲਈ ਪੇਸ਼ ਹੁੰਦਿਆਂ ਸੀਨੀਅਰ ਵਕੀਲ ਮਨੀਸ਼ ਸਿੰਘਵੀ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਆਸਾਰਾਮ ਵੱਲੋਂ ਜਿਹੜੀ ਅਰਜ਼ੀ ਉਸ ਨੂੰ ਹਰਿਦੁਆਰ ਨੇੜਲੇ ਆਯੁਰਵੈਦਿਕ ਕੇਂਦਰ ਭੇਜਣ ਬਾਰੇ ਦਾਇਰ ਕੀਤੀ ਗਈ ਸੀ, ਉਸ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਕਿਉਂਕਿ ਹਸਪਤਾਲ ਵਿਚ ਹੋਣ ਕਾਰਨ ਹਰਿਦੁਆਰ ਨਹੀਂ ਭੇਜਿਆ ਜਾ ਸਕਦਾ। ਆਸਾਰਾਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਕਿਹਾ ਕਿ ਅਦਾਲਤ ਨੂੰ ਮੈਡੀਕਲ ਰਿਕਾਰਡ ਮੰਗਵਾਉਣਾ ਚਾਹੀਦਾ ਹੈ। ਅਦਾਲਤ ਦੇ ਬੈਂਚ ਨੇ ਮਾਮਲੇ ਉਤੇ ਸੁਣਵਾਈ ਫ਼ਿਲਹਾਲ ਟਾਲ ਦਿੱਤੀ ਹੈ। -ਪੀਟੀਆਈ