ਨਵੀਂ ਦਿੱਲੀ, 28 ਜੁਲਾਈ
ਐੱਨਫੋਰਸਮੈਂਟ ਡਾਇਰੈਕਟਰੋਟ ਦੇ ਡਾਇਰੈਕਟਰ ਦਾ ਕਾਰਜਕਾਲ ਵਧਾ ਕੇ ਪੰਜ ਸਾਲ ਕਰਨ ਲਈ ਸੋਧੇ ਕਾਨੂੰਨ ਅਤੇ ਕੇਂਦਰ ਵੱਲੋਂ ਸੰਜੈ ਕੁਮਾਰ ਮਿਸ਼ਰਾ ਦਾ ਏਜੰਸੀ ਦੇ ਅਹਿਮ ਅਹੁਦੇ ’ਤੇ ਇੱਕ ਸਾਲ ਦਾ ਕਾਰਜਕਾਲ ਵਧਾਉਣ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਨੇ ਪ੍ਰਵਾਨਗੀ ਦੇ ਦਿੱਤੀ ਤੇ ਇਸ ਪਟੀਸ਼ਨ ’ਤੇ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਚੀਫ ਜਸਟਿਸ ਐੱਨਵੀ ਰਾਮੰਨਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਟੀਐੱਮਸੀ ਆਗੂ ਸਾਕੇਤ ਗੋਖਲੇ ਵੱਲੋਂ ਸੀਨੀਅਰ ਐਡਵੋਕੇਟ ਬਸਾਵਾ ਪ੍ਰਭੂ ਪਾਟਿਲ ਰਾਹੀਂ ਦਾਇਰ ਅਰਜ਼ੀ ਪ੍ਰਵਾਨ ਕਰ ਲਈ ਹੈ ਜਿਸ ਵਿੱਚ ਇਸ ਮਾਮਲੇ ’ਤੇ ਤੁਰੰਤ ਸੁਣਵਾਈ ਕਰਨ ਦੀ ਅਪੀਲ ਕੀਤੀ ਗਈ ਸੀ। ਟੀਐੱਮਸੀ ਦੇ ਬੁਲਾਰੇ ਗੋਖਲੇ ਤੋਂ ਇਲਾਵਾ ਹੋਰਾਂ ਨੇ ਡਾਇਰੈਕਟਰ ਨੂੰ ਦਿੱਤੇ ਗਏ ਸੇਵਾ ਕਾਲ ਦੇ ਵਾਧੇ ਅਤੇ ਇਸ ਸਬੰਧੀ ਕਾਨੂੰਨ ’ਚ ਕੀਤੀ ਗਈ ਸੋਧ ਨੂੰ ਸਿਖਰਲੀ ਅਦਾਲਤ ’ਚ ਚੁਣੌਤੀ ਦਿੱਤੀ ਹੈ। -ਪੀਟੀਆਈ