ਜੰਮੂ, 20 ਅਕਤੂਬਰ
ਸਰਹੱਦੀ ਜ਼ਿਲ੍ਹਿਆਂ ਪੁਣਛ ਅਤੇ ਰਾਜੌਰੀ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨਾਲ ਜੋੜਨ ਵਾਲੀ ਮੁਗਲ ਸੜਕ ਅੱਜ ਜੰਮੂ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਬੰਦ ਹੋ ਗਈ। ਅਧਿਕਾਰੀਆਂ ਕਿਹਾ ਕਿ ਬੁੱਧਵਾਰ ਰਾਤ ਤੋਂ ਗੁਲਮਰਗ, ਡੋਡਾ, ਕਿਸ਼ਤਵਾੜ, ਰਾਜੌਰੀ, ਰਿਆਸੀ, ਪੁਣਛ, ਰਾਮਬਨ ਅਤੇ ਕਠੂਆ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ।