ਸ੍ਰੀਨਗਰ, 6 ਜਨਵਰੀ
ਕਸ਼ਮੀਰ ਘਾਟੀ ਵਿਚ ਭਾਰੀ ਬਰਫਬਾਰੀ ਕਾਰਨ ਸ੍ਰੀਨਗਰ ਹਵਾਈ ਅੱਡੇ ’ਤੇ ਉਡਾਣਾਂ ਦੀ ਆਵਾਜਾਈ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਲਈ ਬੰਦ ਰਹੀ। ਘਾਟੀ ਲਈ ਦਰਜਨਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਕਸ਼ਮੀਰ ਵਿਚ 3 ਦਿਨਾਂ ਤੋਂ ਹੋ ਰਹੀ ਭਿਆਨਕ ਬਰਫਬਾਰੀ ਕਾਰਨ ਉੱਚੇ ਖੇਤਰਾਂ ਵਿੱਚ ਅਗਲੇ 4-5 ਦਿਨਾਂ ਤੱਕ ਬਰਫੀਲੇ ਤੂਫਾਨ ਅਤੇ ਢਿੱਗਾਂ ਡਿੱਗਣ ਦਾ ਖਤਰਾ ਹੈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣ ਤੋਂ ਵਰਜਿਆ ਹੈ।