ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ, 9 ਦਸੰਬਰ
ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਲਾਹੌਲ ਅਤੇ ਸਪਿਤੀ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਿਸ ਨਾਲ ਅਟੱਲ ਸੁਰੰਗ ਤੋਂ ਲਾਹੌਲ ਘਾਟੀ ਵੱਲ ਆਵਾਜਾਈ ਵਿੱਚ ਵਿਘਨ ਪੈ ਗਿਆ। ਲਾਹੌਲ ਘਾਟੀ ਵਿੱਚ ਕਾਫ਼ੀ ਬਰਫਬਾਰੀ ਹੋਈ ਹੈ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਲੀਹ ਤੋਂ ਲਹਿ ਗਈ। ਇਸ ਖੇਤਰ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਰੋਹਤਾਂਗ ਵਿੱਚ ਸੁਰੰਗ ਦੇ ਨੇੜੇ ਵੀ ਭਾਰੀ ਬਰਫਬਾਰੀ ਦੀ ਖ਼ਬਰ ਮਿਲੀ ਹੈ। ਸੁਰੱਖਿਆ ਦੇ ਮੱਦੇਨਜ਼ਰ ਲਾਹੌਲ ਅਤੇ ਸਪਿਤੀ ਪ੍ਰਸ਼ਾਸਨ ਨੇ ਅਟਲ ਸੁਰੰਗ ਤੋਂ ਲਾਹੌਲ ਘਾਟੀ ਵੱਲ ਵਾਹਨਾਂ ਦੀ ਆਵਾਜਾਈ ਨੂੰ ਸੀਮਤ ਕਰ ਦਿੱਤਾ ਹੈ।