ਸ੍ਰੀਨਗਰ, 17 ਫਰਵਰੀ
ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਆਈਈਡੀ ’ਚ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਪੁਲੀਸ ਤਰਜਮਾਨ ਨੇ ਦੱਸਿਆ ਕਿ ਅਤਿਵਾਦੀਆਂ ਬਾਰੇ ਪੁਖ਼ਤਾ ਸੂਹ ਮਿਲਣ ਮਗਰੋਂ ਤਰਾਲ ਦੇ ਪਿੰਡਾਂ ਬਾਟਾਗੁੰਡ ਅਤੇ ਡਡਸਾਰਾ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਅਤਿਵਾਦੀਆਂ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਪਛਾਣ ਸ਼ਫ਼ਾਤ ਅਹਿਮਦ ਸੋਫੀ, ਮਾਜਿਦ ਮੁਹੰਮਦ ਭੱਟ ਅਤੇ ਉਮਰ ਰਾਸ਼ਿਦ ਵਾਨੀ ਵਜੋਂ ਹੋਈ ਹੈ। ਇਹ ਵਿਅਕਤੀ ਹਿਜ਼ਬੁਲ ਦੇ ਦਹਿਸ਼ਤਗਰਦਾਂ ਨੂੰ ਤਰਾਲ ਅਤੇ ਅਵੰਤੀਪੋਰਾ ’ਚ ਹਥਿਆਰ ਅਤੇ ਗੋਲੀ ਸਿੱਕਾ ਪਹੁੰਚਾਉਣ ਅਤੇ ਪਨਾਹ ਦੇਣ ਜਿਹੇ ਕੰਮ ਕਰਦੇ ਸਨ। -ਪੀਟੀਆਈ