ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸੁਦਰਸ਼ਨ ਟੀਵੀ ਦੇ ਪ੍ਰੋਗਰਾਮ ‘ਬਿੰਦਾਸ ਬੋਲ’ ਨੂੰ ਚੈਨਲ ਵੱਲੋਂ ਟੈਲੀਕਾਸਟ ਕਰਨ ਉਤੇ ਰੋਕ ਲਾ ਦਿੱਤੀ ਹੈ। ਇਸ ਦੇ ਨਵੇਂ ਪ੍ਰੋਮੋ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੈਨਲ ਇਕ ਅਜਿਹਾ ਪ੍ਰੋਗਰਾਮ ਬਰਾਡਕਾਸਟ ਕਰਨ ਜਾ ਰਿਹਾ ਹੈ ਜਿਸ ਵਿਚ ‘ਸਰਕਾਰੀ ਸੇਵਾਵਾਂ ਵਿਚ ਮੁਸਲਮਾਨਾਂ ਦੀ ਘੁਸਪੈਠ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਜਾਵੇਗਾ।’ ਸ਼ੋਅ ਅੱਜ ਰਾਤ ਅੱਠ ਵਜੇ ਦਿਖਾਇਆ ਜਾਣਾ ਸੀ। ਜਸਟਿਸ ਨਵੀਨ ਚਾਵਲਾ ਨੇ ਇਸ ਮਾਮਲੇ ਵਿਚ ਨੋਟਿਸ ਜਾਰੀ ਕਰ ਕੇ ਕੇਂਦਰ ਸਰਕਾਰ, ਯੂਪੀਐੱਸਸੀ, ਸੁਦਰਸ਼ਨ ਟੀਵੀ ਤੇ ਇਸ ਦੇ ਮੁੱਖ ਸੰਪਾਦਕ ਸੁਰੇਸ਼ ਚਵ੍ਹਾਨਕੇ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦਾਇਰ ਕੀਤੀ ਹੈ। -ਪੀਟੀਆਈ