ਜੈਪੁਰ, 6 ਅਗਸਤ
ਰਾਜਸਥਾਨ ਹਾਈ ਕੋਰਟ ਨੇ ਅੱਜ ਕੋਆਪਰੇਟਿਵ ਸੁਸਾਇਟੀ ਘੁਟਾਲਾ ਕੇਸ ’ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਰਾਹਤ ਦਿੰਦਿਆਂ ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਦੇ ਹੁਕਮਾਂ ’ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਨਾਲ ਹੀ ਮੈਜਿਸਟਰੇਟ ਅਦਾਲਤ ਨੂੰ ਨਿਰਦੇਸ਼ ਦਿੱਤੇ ਹਨ ਕਿ ਗਜੇਂਦਰ ਸ਼ੇਖਾਵਤ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਅਗਲੇਰੀ ਜਾਂਚ ਲਈ ਸਪੈਸ਼ਲ ਅਪਰੇਸ਼ਨ ਗਰੁੱਪ ਕੋਲ ਭੇਜੀ ਜਾਵੇ।