ਪ੍ਰਯਾਗਰਾਜ, 2 ਮਾਰਚ
ਇਲਾਹਾਬਾਦ ਹਾਈ ਕੋਰਟ ਨੇ ਇਕ ਵਟਸਐਪ ਗਰੁੱਪ ਐਡਮਿਨ ਖ਼ਿਲਾਫ਼ ਅਪਰਾਧਕ ਕੇਸ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਬੁੱਧਵਾਰ ਨੂੰ ਰੱਦ ਕਰ ਦਿੱਤੀ। ਇਸ ਗਰੁੱਪ ਵਿੱਚ ਕਿਸੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੰਪਿਊਟਰ ਐਨੀਮੇਸ਼ਨ ਦੀ ਮਦਦ ਨਾਲ ਬਦਲੀ ਹੋਈ ਫੋਟੋ ਭੇਜੀ ਸੀ। ਪਟੀਸ਼ਨ ਨੂੰ ਖਾਰਜ ਕਰਦਿਆਂ ਜਸਟਿਸ ਮੁਹੰਮਦ ਅਸਲਮ ਨੇ ਕਿਹਾ ਕਿ ਪਟੀਸ਼ਨਰ ਇਕ ਗਰੁੱਪ ਦਾ ਐਡਮਿਨ ਹੈ ਅਤੇ ਗਰੁੱਪ ਦਾ ਐਕਟਿਵ ਮੈਂਬਰ ਹੈ। ਇਹ ਪਟੀਸ਼ਨ ਮੁਹੰਮਦ ਇਮਰਾਨ ਮਲਿਕ ਨੇ ਦਾਖ਼ਲ ਕੀਤੀ ਸੀ ਜੋ ਵਟਸਐਪ ਗਰੁੱਪ ਚਲਾਉਂਦਾ ਹੈ ਅਤੇ ਇਸ ਗਰੁੱਪ ਦੇ ਇਕ ਮੈਂਬਰ ਨਜਾਮ ਆਲਮ ਨੇ ਪ੍ਰਧਾਨ ਮੰਤਰੀ ਦੀ ਬਦਲੀ ਹੋਈ ਤਸਵੀਰ ਭੇਜੀ ਸੀ। -ਏਜੰਸੀ