ਨਵੀਂ ਦਿੱਲੀ, 9 ਅਪਰੈਲ
ਦਿੱਲੀ ਹਾਈ ਕੋਰਟ ਨੇ ਮੁੰਬਈ ਦੇ ਟੀਵੀ ਪੱਤਰਕਾਰ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੰਦਿਆਂ ਅੰਤਰਿਮ ਜ਼ਮਾਨਤ ਦਿੱਤੀ ਹੈ। ਉਹ ਕੇਸ ਦੀ ਪੜਤਾਲ ਵਿਚ ਪੁਲੀਸ ਨੂੰ ਸਹਿਯੋਗ ਕਰੇਗਾ। ਜੱਜ ਮੁਕਤਾ ਗੁਪਤਾ ਨੇ ਨੋਟਿਸ ਜਾਰੀ ਕੀਤਾ ਅਤੇ ਕੇਸ ਵਿਚ ਅਗਾਊਂ ਜ਼ਮਾਨਤ ਦੀ ਮੰਗ ਕਰਨ ਵਾਲੇ ਪੱਤਰਕਾਰ ਵਰੁਣ ਹਿਰੇਮਠ ਦੀ ਅਪੀਲ ’ਤੇ ਦਿੱਲੀ ਪੁਲੀਸ ਅਤੇ ਸ਼ਿਕਾਇਤਕਰਤਾ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਕਿਹਾ ਕਿ ਪੱਤਰਕਾਰ ਅਗਲੀ ਸੁਣਵਾਈ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਉਹ ਕੇਸ ਦੀ ਪੜਤਾਲ ਵਿਚ ਪੁਲੀਸ ਦਾ ਸਹਿਯੋਗ ਕਰੇਗਾ। ਇਸ ਕੇਸ ਦੀ ਅਦਾਲਤ ਵਿਚ ਅਗਲੀ ਸੁਣਵਾਈ 16 ਅਪਰੈਲ ਨੂੰ ਹੋਣੀ ਹੈ। ਪੱਤਰਕਾਰ ਵਰੁਣ ਦੀ ਟਰਾਇਲ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਦੀ ਅਪੀਲ ਨੂੰ ਮਾਰਚ ਵਿੱਚ ਰੱਦ ਕਰ ਦਿੱਤਾ ਸੀ। ਸ਼ਿਕਾਇਤਕਰਤਾ 22 ਸਾਲਾ ਔਰਤ ਨੇ ਵਰੁਣ ’ਤੇ ਦੋਸ਼ ਲਾਏ ਸਨ ਕਿ ਉਸ ਨੇ ਇੱਕ ਹੋਟਲ ਵਿਚ ਉਸ ਨਾਲ ਜ਼ਬਰਦਸਤੀ ਕੀਤੀ ਸੀ। ਵਰੁਣ ਦੇ ਵਕੀਲ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਕਾਫ਼ੀ ਪਹਿਲਾਂ ਤੋਂ ਸਰੀਰਕ ਸਬੰਧ ਰਹੇ ਹਨ। -ਪੀਟੀਆਈ