ਬੰਗਲੁਰੂ, 15 ਫਰਵਰੀ
ਹਿਜਾਬ ਵਿਵਾਦ ਵਧਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਅੱਜ ਕਰਨਾਟਕ ਤੇ ਉਡੂਪੀ ਸਣੇ ਨੌਂ ਜ਼ਿਲ੍ਹਿਆਂ ਵਿਚ ਧਾਰਾ 144 ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਕਰਨਾਟਕ ਕਾਂਗਰਸ ਦੇ ਮੁਸਲਿਮ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਬਸਵਰਾਜ ਬੋਮਈ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿਚਲੇ ਸਕੂਲਾਂ ਤੇ ਕਾਲਜਾਂ ਵੱਲੋਂ ਹਿਜਾਬ ਵਿਵਾਦ ਦੇ ਮੁੱਦੇ ’ਤੇ ਵਿਦਿਆਰਥਣਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ। ਮੁੱਖ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਵਫ਼ਦ ਨੇ ਨਾਲ ਘੱਟ ਗਿਣਤੀ ਭਾਈਚਾਰੇ ਦੇ ਵਿਕਾਸ ਤੇ ਭਲਾਈ ਲਈ ਵਧੇਰੇ ਫੰਡਾਂ ਦੀ ਵੀ ਮੰਗ ਕੀਤੀ। ਦੂਜੇ ਪਾਸੇ ਕਰਨਾਟਕ ’ਚ ਅੱਜ ਵੀ ਹਿਜਾਬ ਵਿਵਾਦ ਜਾਰੀ ਰਿਹਾ ਅਤੇ ਕੁਝ ਥਾਵਾਂ ’ਤੇ ਹਿਜਾਬ ਪਹਿਨ ਕੇ ਆਈਆਂ ਲੜਕੀਆਂ ਨੂੰ ਸਕੂਲ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇੱਕ ਲੜਕੀ ਨੇ ਹਿਜਾਬ ਪਹਿਨ ਕੇ ਕਲਾਸ ’ਚ ਦਾਖਲ ਨਾ ਹੋਣ ਦੇਣ ਦੇ ਰੋਸ ਵਜੋਂ ਪ੍ਰੀਖਿਆ ਛੱਡ ਦਿੱਤੀ। -ਪੀਟੀਆਈ