ਸ਼ਿਮਲਾ, 5 ਨਵੰਬਰ
ਹਿਮਾਚਲ ਵਿੱਚ ਬਹੁ-ਕਰੋੜੀ ਕ੍ਰਿਪਟੋਕਰੰਸੀ ਘਪਲੇ ਦੇ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ ਨੇ ਅੱਠ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਚਾਰ ਪੁਲੀਸ ਅਧਿਕਾਰੀ ਤੇ ਇਕ ਵਣ ਵਾਰਡ ਸ਼ਾਮਲ ਹੈ। ਡੀਜੀਪੀ ਸੰਜੈ ਕੁੰਡੂ ਅਨੁਸਾਰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਇਹ ਵਿਅਕਤੀ ਉਨ੍ਹਾਂ 70-80 ਮੁਲਜ਼ਮਾਂ ’ਚ ਸ਼ਾਮਲ ਹਨ ਜਿਨ੍ਹਾਂ ਨੇ ਲਗਭਗ ਇਕ ਲੱਖ ਨਿਵੇਸ਼ਕਾਂ ਤੋਂ ਪ੍ਰਤੀ ਵਿਅਕਤੀ 2 ਕਰੋੜ ਰੁਪਏ ਕਮਾਏ ਸਨ। ਗ੍ਰਿਫ਼ਤਾਰ ਕੀਤੇ 18 ਵਿਅਕਤੀਆਂ ’ਚ ਮੁੱਖ ਮੁਲਜ਼ਮ ਹੇਮਰਾਜ ਤੇ ਸੁਖਦੇਵ ਵਾਸੀ ਮੰਡੀ ਤੇ ਅਰੁਣ ਗੁਲੇਰੀਆ ਅਤੇ ਅਭਿਸ਼ੇਕ ਵਾਸੀ ਊਨਾ ਸ਼ਾਮਲ ਹਨ। -ਪੀਟੀਆਈ