ਸ਼ਿਮਲਾ:
ਹਰੇਕ ਚੋਣ ’ਚ ਅਹਿਮ ਵੋਟ ਬੈਂਕ ਮੰਨੇ ਜਾਂਦੇ ਸਰਕਾਰੀ ਮੁਲਾਜ਼ਮਾਂ ਦੀ ਨਾਰਾਜ਼ਗੀ ਝੱਲ ਰਹੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਵਿਧਾਨ ਸਭਾ ਨੂੰ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖਾਹ 5 ਸਤੰਬਰ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਪੈਨਸ਼ਨ 10 ਸਤੰਬਰ ਨੂੰ ਦਿੱਤੀ ਜਾਵੇਗੀ। ਉਨ੍ਹਾਂ ਨੇ ਕੇਂਦਰ ਤੋਂ 520 ਕਰੋੜ ਰੁਪਏ ਮਿਲਣ ਤੋਂ ਪੰਜ-ਛੇ ਦਿਨ ਪਹਿਲਾਂ 7.5 ਫ਼ੀਸਦ ਵਿਆਜ ਦਰ ’ਤੇ ਕਰਜ਼ ਲੈਣ ਤੋਂ ਬਚਣ ਲਈ ਤਨਖਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ’ਚ ਦੇਰੀ ਨੂੰ ਢੁੱਕਵਾਂ ਠਹਿਰਾਇਆ। ਸੁੱਖੂ ਨੇ ਕਿਹਾ, ‘ਹੁਣ ਮੁਲਜ਼ਮਾਂ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਹਰ ਮਹੀਨੇ ਕ੍ਰਮਵਾਰ ਤੇ 5 ਤੇ 10 ਤਰੀਕ ਨੂੰ ਦਿੱਤੀ ਜਾਇਆ ਕਰੇਗੀ।’ -ਪੀਟੀਆਈ