ਸ਼ਿਮਲਾ, 11 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਦਾਖਲ ਹੋਣ ਲਈ ਸੈਲਾਨੀਆਂ ਨੂੰ ਟੈਕਸ ਅਦਾ ਕਰਨਾ ਪਏਗਾ। ਕਿਲੌਂਗ ਦੀ ਐੱਸਡੀਐੱਮ ਪ੍ਰਿਆ ਨਾਗਰਾ ਨੇ ਦੱਸਿਆ ਕਿ ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ (ਐੱਸਏਡੀਏ) ਦੁਆਰਾ ਰੋਹਤਾਂਗ ਦੀ ਅਟਲ ਸੁਰੰਗ ਦੇ ਨੇੜੇ ਲਾਹੌਲ ਦੇ ਸਿਸਸੂ ਵਿਖੇ ਟੈਕਸ ਇਕੱਠਾ ਕਰਨ ਵਿੱਚ ਨਾਕਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨਾਂ ਤੋਂ 50 ਰੁਪਏ, ਕਾਰਾਂ ਤੋਂ 200 ਰੁਪਏ, ਐੱਸਯੂਵੀ ਅਤੇ ਐੱਮਯੂਵੀ ਤੋਂ 300 ਰੁਪਏ ਅਤੇ ਬੱਸਾਂ ਅਤੇ ਟਰੱਕਾਂ ਤੋਂ 500 ਰੁਪਏ ਵਸੂਲੇ ਜਾ ਰਹੇ ਹਨ।