ਸ਼ਿਮਲਾ: ਸ਼ਿਮਲਾ ਜ਼ਿਲ੍ਹੇ ਦੇ ਥਿਓਗ ਵਿੱਚ ਢਿੱਗਾਂ ਡਿੱਗਣ ਕਾਰਨ ਫਿਰੋਜ਼ਪੁਰ-ਸ਼ਿਪਕੀ ਲਾ ਕੌਮੀ ਮਾਰਗ ਬੰਦ ਹੋ ਗਿਆ ਹੈ। ਇਹ ਜਾਣਕਾਰੀ ਅੱਜ ਸੂਬਾ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦਿੱਤੀ। ਸ਼ਿਮਲਾ ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਦੱਸਿਆ ਕਿ ਇਹ ਘਟਨਾ ਠਿਓਗ ਸਬ ਡਿਵੀਜ਼ਨ ਵਿੱਚ ਸਰਕਟ ਹਾਊਸ ਨੇੜੇ ਦੇਵੀਮੋੜ ਵਿਖੇ ਵਾਪਰੀ। ਉਨ੍ਹਾਂ ਦੱਸਿਆ ਕਿ ਰੋਡ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ