ਸ਼ਿਮਲਾ, 30 ਅਕਤੂਬਰ
ਮੰਡੀ ਲੋਕ ਸਭਾ ਸੀਟ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਰਕੀ, ਫਤਿਹਪੁਰ ਅਤੇ ਜੁੱਬਲ-ਕੋਟਖਾਈ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਜ਼ਿਮਨੀ ਚੋਣਾਂ ਲਈ 2,484 ਪੋਲਿੰਗ ਸਟੇਸ਼ਨ ਅਤੇ 312 ਸਹਾਇਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਮੰਡੀ ਲੋਕ ਸਭਾ ਹਲਕੇ ਵਿੱਚ 12,99,756, ਫਤਿਹਪੁਰ ਵਿੱਚ 87,222, ਅਰਕੀ 92,609 ਅਤੇ ਜੁੱਬਲ-ਕੋਟਖਾਈ ਵਿਧਾਨ ਸਭਾ ਹਲਕੇ ਵਿੱਚ 70,965 ਵੋਟਰ ਹਨ। ਮੌਜੂਦਾ ਸੰਸਦ ਮੈਂਬਰ ਅਤੇ ਵਿਧਾਇਕਾਂ ਦੀ ਮੌਤ ਕਾਰਨ ਇਨ੍ਹਾਂ ਚਾਰ ਸੀਟਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 2 ਨਵੰਬਰ ਨੂੰ ਹੋਵੇਗੀ। ਮੰਡੀ ਲੋਕ ਸਭਾ ਸੀਟ ਲਈ ਛੇ ਉਮੀਦਵਾਰ ਅਤੇ ਤਿੰਨ ਵਿਧਾਨ ਸਭਾ ਸੀਟਾਂ ਲਈ 12 ਉਮੀਦਵਾਰ ਮੈਦਾਨ ਵਿੱਚ ਹਨ। ਇਹ ਜਾਣਕਾਰੀ ਮਿਲੀ ਹੈ ਕਿ ਮੰਡੀ ਵਿਚ 55 ਫੀਸਦੀ ਤੇ ਜੁੱਬਲ ਕੋਟਖਾਈ ਵਿਚ 79 ਫੀਸਦੀ ਵੋਟਾਂ ਪਈਆਂ।