ਸਿੰਗਾਪੁਰ, 28 ਮਈ
ਟੋਕੀਓ ਦੇ ਗਲੋਬਲ ਇੰਡੀਅਨ ਇੰਟਰਨੈਸ਼ਨਲ ਸਕੂਲ (ਜੀਆਈਆਈਐੱਸ) ਵਿੱਚ ਜਾਪਾਨੀ ਵਿਦਿਆਰਥੀਆਂ ਵਿੱਚ ਹਿੰਦੀ ਅਤੇ ਫਰੈਂਚ ਸਭ ਤੋਂ ਵੱਧ ਪ੍ਰਸਿੱਧ ਵਿਦੇਸ਼ੀ ਭਾਸ਼ਾਵਾਂ ਹਨ। ਜੀਆਈਆਈਐੱਸ ਦੇ ਪ੍ਰਮੁੱਖ ਮੈਂਬਰ ਅਤੁਲ ਤੇਮੁਰਨੀਕਰ ਨੇ ਇਹ ਜਾਣਕਾਰੀ ਦਿੱਤੀ। ਜੀਆਈਆਈਐੱਸ ਦੀਆਂ ਛੇ ਦੇਸ਼ਾਂ ਵਿੱਚ ਸੰਸਥਾਵਾਂ ਹਨ। ਸਿੰਗਾਪੁਰ ਵਿੱਚ ਗਲੋਬਲ ਸਕੂਲਜ਼ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਤੇਮੁਰਨਿਕ ਨੇ ਕਿਹਾ ਕਿ ਜਾਪਾਨੀ ਵਿਦਿਆਰਥੀ ਆਪਣੀ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਦੇ ਹੋਏ ਏਸ਼ੀਆਈ ਅਤੇ ਪੱਛਮੀ ਸੱਭਿਆਚਾਰਾਂ ਬਾਰੇ ਜਾਣਨ ਲਈ ਉਤਸੁਕ ਹਨ।