ਅਹਿਮਦਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਹਿੰਦੂ ਫ਼ਿਰਕੇ ਦੇ ਧਾਰਮਿਕ ਆਸਥਾ ਦੇ ਕੇਂਦਰਾਂ ਦਾ ਕਈ ਸਾਲਾਂ ਤੱਕ ਅਪਮਾਨ ਹੁੰਦਾ ਰਿਹਾ ਤੇ ਸਾਲ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਕਿਸੇ ਨੇ ਵੀ ਉਨ੍ਹਾਂ ਦਾ ਸਨਮਾਨ ਬਹਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦਕਿ ਮੋਦੀ ਸਰਕਾਰ ਵੱਲੋਂ ਮੌਜੂਦਾ ਸਮੇਂ ਇਨ੍ਹਾਂ ਥਾਵਾਂ ਦੀ ਮੁਰੰਮਤ ਲਈ ਬਿਨਾਂ ਕਿਸੇ ਡਰ ਤੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਮੰਦਰ ਜਾਣ ’ਚ ਸ਼ਰਮ ਮਹਿਸੂਸ ਕਰਦੇ ਸਨ ਪਰ ਮੋਦੀ ਸਰਕਾਰ ਨਾਲ ਇੱਕ ਨਵੇਂ ਯੁੱਗ ਦਾ ਆਗਾਜ਼ ਹੋ ਗਿਆ ਹੈ। ਉਹ ਇੱਥੇ ਕੜਵਾ ਪਾਟੀਧਾਰ ਪੰਥ ਦੀ ਦੇਵੀ ਮਾਂ ਉਮੀਆ ਨੂੰ ਸਮਰਪਿਤ ਉਮੀਆਧਾਮ ਮੰਦਰ ਦੇ ਨੀਂਹ ਪੱਥਰ ਰੱਖਣ ਸਬੰਧੀ ਰੱਖੇ ਇੱਕ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਇਹ ਮੰਦਰ ਅਤੇ ਕੁਝ ਹੋਰਇਮਾਰਤਾਂ 74,000 ਵਰਗ ਫੁੱਟ ਜ਼ਮੀਨ ’ਤੇ 1500 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀਆਂ ਜਾ ਰਹੀਆਂ ਹਨ। -ਪੀਟੀਆਈ