ਮੁੰਬਈ: ਪਾਕਿ ਜਾਸੂਸੀ ਏਜੰਸੀ ਆਈਐੱਸਆਈ ਨੂੰ ਲੜਾਕੂ ਜਹਾਜ਼ ਬਾਰੇ ਜਾਣਕਾਰੀ ਦੇਣ ਦੇ ਦੋਸ਼ ਹੇਠ ਮਹਾਰਾਸ਼ਟਰ ਪੁਲੀਸ ਨੇ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚਏਐੱਲ) ਦੇ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਤਿੰਨ ਮੋਬਾਈਲ, ਪੰਜ ਸਿਮ ਅਤੇ ਦੋ ਮੈਮਰੀ ਕਾਰਡ ਵੀ ਬਰਾਮਦ ਹੋਏ ਹਨ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਏਟੀਐੱਸ ਨੇ 10 ਦਿਨਾਂ ਦਾ ਰਿਮਾਂਡ ਲਿਆ ਹੈ। -ਪੀਟੀਆਈ