ਪੁਰੀ, 23 ਜੂਨ
ਕਰੋਨਾਵਾਇਰਸ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਭੀੜ ਤੋਂ ਬਿਨਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਭਗਵਾਨ ਜਗਨਨਾਥ ਦੀ ਇਤਿਹਾਸਕ ਰੱਥ ਯਾਤਰਾ ਸ਼ੁਰੂ ਹੋਈ। ਡੀਜੀਪੀ ਅਭੈ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਪੁਰੀ ਜ਼ਿਲ੍ਹੇ ’ਚ 24 ਜੂਨ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਕਰਫਿਊ ਲਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੌਂ ਰੋਜ਼ਾ ਸਮਾਗਮ ਲਈ ਵੱਖ ਵੱਖ ਥਾਵਾਂ ’ਤੇ ਪੁਲੀਸ ਤਾਇਨਾਤ ਹੈ ਤੇ ਸ਼ਹਿਰ ਦੇ ਸਾਰੇ ਦਾਖਲੇ ਬੰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੱਥ ਯਾਤਰਾ ’ਚ ਸ਼ਾਮਲ ਹੋਣ ਵਾਲੇ ਪੁਜਾਰੀਆਂ ਤੇ ਪੁਲੀਸ ਕਰਮੀਆਂ ਦੀ ਲੰਘੀ ਰਾਤ ਕੋਵਿਡ ਦੀ ਜਾਂਚ ਕੀਤੀ ਗਈ ਤੇ ਰਿਪੋਰਟ ਨੈਗੇਟਿਵ ਆਉਣ ਮਗਰੋਂ ਹੀ ਉਨ੍ਹਾਂ ਨੂੰ ਰੱਥ ਯਾਤਰਾ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
-ਪੀਟੀਆਈ