ਨਵੀਂ ਦਿੱਲੀ, 24 ਮਾਰਚ
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਨੇ ਨਿਰਦੇਸ਼ ਦਿੱਤਾ ਹੈ ਕਿ ਆਉਣ ਵਾਲੇ ਤਿਉਹਾਰਾਂ ਜਿਵੇਂ ਕਿ ਹੋਲੀ, ਸ਼ਬ-ਏ-ਬਰਾਤ, ਨਵਰਾਤਰੇ ਸਮਾਗਮ ਪਾਰਕਾਂ, ਬਜ਼ਾਰਾ ਤੇ ਧਾਰਮਿਕ ਸਥਾਨਾਂ ਸਣੇ ਸਾਰੇ ਜਨਤਕ ਸਥਾਨਾਂ ’ਤੇ ਨਹੀਂ ਮਨਾਉਣ ਦਿੱਤੇ ਜਾਣਗੇ ਤੇ ਨਾ ਹੀ ਇਕੱਤਰਤਾ ਹੋਣ ਦਿੱਤੀ ਜਾਵੇਗੀ। ਇਸ ਸਬੰਧੀ ਹੁਕਮ ਦਿੱਲੀ ਦੇ ਮੁੱਖ ਸਕੱਤਰ ਦੁਆਰਾ ਜਾਰੀ ਕੀਤਾ ਗਿਆ ਹੈ। ਇਹ ਫੈਸਲਾ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਜੋ ਡੀਡੀਐੱਮਏ ਦੀ ਚੇਅਰਮੈਨ ਹਨ, ਨੇ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਬਾਰੇ ਸਮੀਖਿਆ ਬੈਠਕ ਦੇ ਕੁਝ ਘੰਟੇ ਬਾਅਦ ਕੀਤਾ।